ਬੇਬੇ ਬਾਪੂ ਦੀ ਸ਼ਾਇਰੀ | Bebe Baapu di Shayari 

1. ਤੈਨੂੰ ਕਿਵੇਂ ਭੁਲਾਵਾਂ 'ਮਾਂ' ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ 'ਮਾਂ'„
ਅੱਜਕਲ੍ਹ ਹਰ ਰਿਸ਼ਤੇ 'ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ 'ਮਾਂ'          
       

2. ਵੀਰ’ ਹੁੰਦੇ ਸ਼ੇਰ ਦੀ ਦਹਾੜ ਵਰਗੇ,
‘ਭੈਣ’ ਘਰ ਵਿੱਚ ਠੰਡੀ ਠੰਡੀ ਛਾਂ ਹੁੰਦੀ ਏ,
‘ਬਾਪੂ’ ਹੁੰਦਾ ਕੋਲ ਰੱਖੇ ਹਥਿਆਰ ਵਰਗਾ,
ਰੂਪ ਰੱਬ ਦਾ ਯਾਰੋ ਹਰ ‘ਮਾਂ’ ਹੁੰਦੀ ਏ।।           
             
               
3. ਰੱਬ?ਬਹੁਤੀ ਦੇਰ?ਨੀ ਲਾਉਂਦਾ?
ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ
?ਤੇਰਾ ਖੋਟਾ?ਸਿੱਕਾ ਚਲ ਗਿਆ ਬੇਬੇ
 ਸੁਨੇਹਾ?ਦੇ ਦੇਈਂ ਸ਼ਰੀਕਾਂ ਨੂੰ..


4. ਰੱਬ ਤੇ ਮਾਂ ਪਿਉ ਇੱਕੋ ਸੂਰਤ ਰਤਾ ਫਰਕ ਨਾ ਜਾਪੇ ,
ਆਪਣੇ ਪੈਰ ਕੁਹਾੜਾ ਮਿੱਤਰੋਂ ਮਾਰ ਨਾ ਬੈਠਿਉ ਆਪੇ ,
ਲੋੜ ਪੈਣ ਤੇ ਦੁਨੀਆਂ ਛੱਡ ਦੀ ਪਰ ਛੱਡ ਨਾ ਬੈਠੀ ਮਾਪੇ।।
                    

5. ਬੁੱਢੇ ਮਾਂ ਬਾਪ ਦੀ ਦਵਾਈ ਦੀ ਪਰਚੀ ਅਕਸਰ ਗੁਆਂਚ ਜਾਂਦੀ ਏ
ਪਰ ਲੋਕ ਵਸੀਅਤ ਦੇ ਕਾਗਜ਼ ਬਹੁਤ ਸੰਭਾਲ ਕੇ ਰੱਖਦੇ ਹਨ।।


6. ਖੁਸ਼ ਰਹਿਣਾ ਸਿਖਾਇਆਂ ਮੈਂਨੂੰ ਮੇਰੀ ਮਾਂ ਨੇ,
ਕਦੇ ਫਰਕ ਨਹੀਂ ਕੀਤਾ ਬਾਪੂ ਦੀ ਠੰਡੀ ਛਾ ਨੇ..


7. ਮੇਰੇ ਤਕਦੀਰ ਵਿੱਚ ਇੱਕ ਵੀ ਦੁੱਖ ਨਹੀਂ ਹੁੰਦਾ।
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।।


8. ਮਾ ਬਾਪ ਦੀ ਹਰ ਇੱਕ ਰੀਝ ਪੂਰੀ ਹੋ ਜਾਂਦੀ ਏ,
ਜਦੋਂ ਉਸਦੀ ਧੀ ਆਪਣੇ ਸਹੁਰੇ ਘਰ ਤੋਂ ਪੇਕੇ ਘਰ,
ਹੱਸਦੀ ਹੱਸਦੀ ਵਾਪਿਸ ਆਵੇ।।


9. ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ 
ਦਾ ਨਾਂ
ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ
ਮਾਂ।


10. ਮਾਪਿਆ ਨੇ ਮੇਰੇ ਵਾਸਤੇ ਜੋ ਕੁਝ ਕੀਤਾ ਮੈ ਭੁਲ ਨਹੀਓ ਸਕਦਾ
ਜਦ ਤਕ ਮੇਰੇ ਮਾਪੇ ਨੇ ਨਾਲ ਉਦੋਂ ਤਕ ਮੈ ਰੁਲ ਨਹੀਓ ਸਕਦਾ।

Mother Father Shayari in Punjabi


11. ਬੜੇ ਦੁਨਿਆ ਦੇ ਰੰਗ✋ਦੇਖੇ ਪਹੁੰਚੇ ਇਸ ਨਤੀਜੇ ਤੇ ਇੱਕ?
ਰੱਬ ਤੇ ਦੂਜਾ ਮਾਂ-ਪਿਉ ਤੀਜਾ ਯਕੀਨ ਨਾ ਕਰੋ ਕਿਸੇ ਤੀਜੇ ਤੇ।।                         

12. ਬੇਬੇ ਬਾਪੂ ਦੀ ਖਾਧੀ ਕਲੀ ਕਲੀ ਝੀੜਕ।
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ।


13. ਮਾਪਿਆਂ ਨੂੰ ਸੁੱਖ ਜੋ ਵਖਾ ਨੀ ਸਕਦਾ।
ਕੀ ਫਾਇਦਾ ਏ ਜਵਾਨ ਹੋਏ ਪੁੱਤ ਦਾ।।


14. ਮਾਪਿਆ ਨੇ ਮੇਰੇ ਵਾਸਤੇ ਜੋ ਕੁਝ ਕੀਤਾ ਮੈ ਭੁਲ ਨਹੀਓ ਸਕਦਾ
ਜਦ ਤਕ ਮੇਰੇ ਮਾਪੇ ਨੇ ਨਾਲ ਉਦੋਂ ਤਕ ਮੈ ਰੁਲ ਨਹੀਓ ਸਕਦਾ।


15. ਬਾਪੂ 👨‍❤️‍👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏
ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬


16. ਕੀ ਕਰਨਾ ਮੈਂ ਕਰੋੜਾਂ ਰੁਪਏ ਦਾ ।
ਜਦ ਅਰਬਾਂ ਦਾ ‪#‎ਬਾਪੂ‬ ਮੇਰੇ ਨਾਲ ਆ਼਼।।


17. ਰੋਜ ਇਹੀ?ਰੱਬ ਅੱਗੇ ਅਰਦਾਸ ਕਰਦਾ ਹਾਂ'
ਰਹੇ ਖੁਸ਼?ਮੇਰੀ ਬੇਬੇ ਜਿਸਨੂੰ ਮੈ ਪਿਆਰ ਕਰਦਾ ਹਾਂ..!! 


18. ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,
ਪਰ ਆਪਣੀ 'ਬੇਬੇ' ਦੇ ਲਈ ਅਸੀਂ ਹੀਰੇ ਹਾਂ.. 
                     

19. ਬੱਸ ਰੱਬ ਤੇ ਬਾਪੂ ਕੋਲੋ ਹੀ ਡਰਦੇ ਆ...
ਬਾਕੀਆ ਦੀ ਤਾ ਸਿਰਫ ਇੱਜਤ ਹੀ ਕਰਦੇ ਆ..

ਮਾਤਾ ਪਿਤਾ ਦੀ ਸ਼ਾਇਰੀ ਪੰਜਾਬੀ ਵਿੱਚ 


20. ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ…ਬਾਪੂ ਦੇ ਗੋਡੇ, 
ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ।।
 

21. ਮੁੱਲ ਵਿੱਕਦਾ ਪਿਆਰ , ਵਿੱਕ ਜਾਂਦੇ ਨੇ ਯਾਰ 
ਨਹੀ ਵਿੱਕਦੇ ਇਕ ਮਾਂ ਅਤੇ ਬਾਪ..
                    

22. ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ।
ਦਿੰਦਾ, ਫਿਰ ਨੂੰਹ ਕਿਵੇ ਮਾੜੀ ਲੱਬੇਗਾ।।            


23. ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,
ਪਰ ਆਪਣੀ 'ਬੇਬੇ' ਦੇ ਲਈ ਅਸੀਂ ਹੀਰੇ ਹਾਂ..                                 

24. ਟੁੱਟਾ💐 ਫੁੱਲ ਕੋਈ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 
ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋਈ ਮੋੜ👆 ਨਹੀ ਸਕਦਾ


25. ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!   


26. ਛੱਡੋ ਨਾ.. ੳਮੀਦ ਕਰ ਲਵੋ..ੳਡੀਕ ਪੳਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀਏ ਨਾ ਜਿੰਦਗੀ ਚ ਕੰਮ ਮਿੱਤਰੋ।।


27. ਮਾਂ ਨੂੰ ਰੱਬ ਤੋਂ ਵੱਡਾ #Auda ਇਸ ਕਰਕੇ #Prapt ਹੈ ।
ਕਿਉਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ।।
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ।
  

28. ਬਾਪੂ ਮਿੱਟੀ ਨਾਲ ਮਿੱਟੀ ਹੋਏਆ ਵੀ ਹੱਸਦਾ ਏ„
ਕਹਿੰਦਾ ਸ਼ੁੱਕਰ ਹੈ ਪਰਮਾਤਮਾ ਦਾ„
ਮੇਰਾ ਲਾਡਲਾ ਅਮਰੀਕਾ 'ਚ ਵੱਸਦਾ ਏ.


29. ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ।
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ 
ਪੁੱਤ ਤੇਰੇ ਨੇ ਵੀ ਅੱਤ ਹੀ ਕਰਾਉਣੀ ਆ।।

Bebe Baapu di Punjabi Shayari 


30. ਹਾਲਤ ਵਾਗ ਫਕੀਰਾ ਹੋਗੀ 💀
ਦਿਲ ਦੀ ਚਾਦਰ 💔ਲੀਰਾ ਹੋ ਗੲੀ 
ਦੁੱਖ ਦੇ ਕੰਡਿਅਾ 🌾ਚ ਅੜ ਅੜ ਕੇ 
ਬਾਪੂ 👳ਥੱਕ ਵੀ ਤਾ ਜਾਦੇ ਨੇ ਜਿੰਦਗੀ ਦੇ ਦੁੱਖਾ ਨਾਲ ਲੜ ਲੜ ਕੇ


31. ਜਦੋ ਰੋਟੀ ਦੇ ਚਾਰ ਟੁੱਕੜੇ
ਹੋਣਅਤੇ ਖਾਣ ਵਾਲੇ
ਪੰਜ..ਉਦੋ ਮੈਨੂੰਭੁੱਖ
ਨਹੀ ਆ, ਇਹ ਕਹਿਣ
ਵਾਲੀ ਸਿਰਫ → ਮਾਂ ←
ਹੂੰਦੀ ਏ…               
          

32. ਧੁੱਪ ਦੇ ਵਿੱਚ ਸ਼ਾਂ ਹੈ ਬਾਪੂ,
ਹਰ ੳਲਜਣ ਦੇ ਵਿੱਚ ਹਾਂ ਹੈ ਬਾਪੂ,
ਮਮਤਾ ਦੇ ਲਈ ਮਾਂ ਹੈ ਬਾਪੂ,
ਰੱਬ ਵਰਗਾ ਕਿਕ ਨਾ ਹੈ ਬਾਪੂ,
ਸਵਰਗਾਂ ਵਾਲੀ ਥਾਂ ਹੈ ਬਾਪੂ।


33. ਤੂੰ ਹਰ ਜਨਮ ਮਿਲੇ ਮੇਰਾ ਦਿਲ ਕਰਦਾ ਏ ,
ਤੇਰਾ ਸਾਥ ਨੀ ਮਾਏ ਰੱਬ ਵਰਗਾ , 
ਮੇਰੇ ਦਿਲ ਦੀ ਏ ਤਮੰਨਾ ਜੋ ਤੈਨੂੰ ਆਖ ਸੁਣਾਈ ਏ , 
ਰੱਬ ਹਰ ਥਾਂ ਪਹੁੰਚ ਨੀ ਸਕਦਾ ,
ਉਹਨੇ ਤਾਂ ਹੀ ਮਾਂ ਬਣਾਈ ਏ.......luv u mom....


34. ਮਾਵਾਂ ਠੰਡੀਆਂ ਛਾਵਾਂ ਸਾਰੇ ਕਹਿੰਦੇ ਨੇ।
ਫੇਰ ਨਸ਼ੇ ਦੀ ਲੋਰ ਵਿੱਚ ਕਿਉਂ ਇਸ ਛਾਂ ਨੂੰ ਵੱਢ ਦਿੰਦੇ ਨੇ।।
ਜੋ ਮਾਂ ਆਪਣੇ-ਆਪ ਨੂੰ ਭੁੱਲ ਕੇ ਉਹਨਾਂ ਨੂੰ ਪਾਲਦੀ ਹੈ।
'ਬੁੱਟਰ' ਇਹ ਫਿਰ ਕਿਉਂ ਉਸਨੂੰ ਜਿਉਂਦੇ ਜੀਅ ਮਾਰ ਦਿੰਦੇ ਨੇ ।।                   

35. ਹਜੇ ਤਾ ਬੇਬੇ ਬਾਪੂ ਸਿਰ ਤੇ 
ਮੌਜਾਂਈ ਲੁੱਟਦੇ ਹਾ 
ਅਸਲ ਜ਼ਿੰਦਗੀ ਨਾਲ ਵਾਹ ਤਾ 
ਉਦੋਂ ਪੈਣਾ ਜਦੋਂ ਜ਼ੁੰਮੇਵਾਰੀਆਂ 
ਨਿਭਾਉਣ ਦੀ ਵਾਰੀ ਆਉਣੀਂਆ।।


36. ਮਾਂ ਨੇ ਪੁੱਤ ਨੂੰ ਚਿੱਠੀਆਂ ਪਾਈਆਂ ਆਜਾ ਪੁੱਤਰਾਂ ਛੱਡ ਕਮਾਈਆ।
ਆ ਕੇ ਹੱਥੀ ਤੋਂਰੀ ਮੈਨੂੰ ਆਖਰੀ ਵਾਰ ਮੈਂ ਤੱਕਣਾ ਤੈਨੂੰ , 
ਉੱਡਦਾ ਉੱਡਦਾ ਮੌਤ ਦਾ ਪੰਛੀ ਮੇਰੇ ਨੇੜੇ ਆ ਬੈਠਾ , 
ਕੀ ਕਰੇਗਾ ਪੌਂਡ ਤੇ ਡਾਲਰਾ ਨੂੰ ਜੇ ਤੂੰ ਮਾਂ ਗਵਾ ਬੈਠਾ ।।                  

37. ਜਦ ਸਭਨਾਂ ਥਾਈਂ .... 
ਆਪ ਪਹੁੰਚ ਨਾ ਸਕਿਆ ...
ਰੱਬ ਨੇ ਬਣਾਈ ਮਾਂ ,


38. ਸਭ ਤੋਂ ਵੱਡਾ .... ਇਸ ਦੁਨੀਆਂ ਵਿੱਚ ...... 
ਤੀਰਥ ਹੁੰਦੀ ਮਾਂ ,


39. ਮੋਹ -ਮਮਤਾ ਦੀ ..... 
ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ ,


40. ਧੁਪਾ ਦਾ ਨੀ ਡਰ ਮੈਨੂੰ ਛਾਂਵਾ ਮੇਰੇ ਨਾਲ ਨੇ,,
ਲੋਕੋ ਮੇਰੀ ਮਾ ਦੀਅਾ ਦੁਅਾਵਾ ਮੇਰੇ ਨਾਲ ਨੇ....                         

41. ਚਿਹਰਾ ਪੜ੍ਹ ਕੇ ਦਿਲ ਬੁੱਝ
ਲੈਂਦੀ ਅੰਤਰਜਾਮੀ ਹੁੰਦੀ ਮਾਂ ,


42. ਕੀ ਹੋਇਆ ਜੇ ..... 
ਰੱਬ ਨਹੀਂ ਵੇਖਿਆ ..... ਦੋਸਤੋ ,
ਰੱਬ ਵਰਗੀ ਹੁੰਦੀ ਮਾਂ।      

43. ਮਾਂ' ਦਾ ਪਿਆਰ ਮਿਲਦਾ ਐ ਨਸੀਬਾਂ ਵਾਲਿਆਂ ਨੂੰ„
ਦੁਨੀਆਂ 'ਚ ਨਹੀ ਇਸਦਾ ਬਾਜਾਰ ਹੁੰਦਾ„
ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ„
ਹੋਰ ਕੋਈ ਰਿਸ਼ਤਾ ਨਹੀ ਐਨਾਂ ਵਫਾਦਾਰ ਹੁੰਦਾ„ 
ਉਸ ਘਰ ਤੋ ਚੰਗਾ ਸ਼ਮਸ਼ਾਨ ਹੁੰਦਾ„
ਜਿਥੇ 'ਮਾਂ' ਦਾ ਨਹੀ ਸਤਿਕਾਰ ਹੁੰਦਾ„
ਸਤ ਜਨਮ ਤੱਕ ਨਹੀ ਉਤਾਰ ਸਕਦਾ ਬੰਦਾ,,
'ਮਾਂ' ਦੀ ਐਨਾਂ ਕਰਜਦਾਰ ਹੁੰਦਾ„
ਕਰਨੀ ਸਿਖ ਲੋ ਲੋਕੋ ਕਦਰ 'ਮਾਂ' ਦੀ„
'ਮਾਂ' ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ.. 
  

44. ਬੇਬੇ ਬਾਪੂ ਸਬ ਦੇ ਸਦਾ ਚੜਦੀ ਕਲਾ ਚ ਰਹਿਣ  
ਮਾ ਬਾਪ ਰੱਬ ਦਾ ਰੂਪ 
ਮਾਵਾ ਠੰਡੀਆ ਛਾਵਾ ਹੁੰਦੀਆ 
ਸਾਰਾ ਆਲਮ ਕਹਿੰਦਾ..
ਬਾਵਲ ਹੁੰਦਿਆ ਬੇਪਰਵਾਹਿਆ ਰੱਬ ਯਾਦ ਨਾ ਰਹਿੰਦਾ।
       

45. ਮੇਰਾ ਬਾਪੂ ਜਿਸ ਨੇ ਮੈਨੂੰ ਕਾਮਯਾਬ ਕਰਨ ਲਈ ਪੈਸਾ ਪਾਣੀ ਵਾੰਗੂ ਵਹਾ ਦਿਤਾ
ਲੋਕ ਆਖਦੇ ਸੀ ਖੋਟਾ ਸਿੱਕਾ ਮੈਨੂੰ ਪਰ ਬਾਪੂ ਨੇ ਮੁੱਲ ਕਰੌੜਾ ਵਿਚ ਪੁਆ ਦਿਤਾ
ਕਦੀ ਗੁਰਦਾਸਪਰ ਤੱਕ ਜਾਣ ਦੀ ਔਕਾਤ ਨਹੀ ਸੀ 
ਪਰ ਬਾਪੂ ਨੇ ਮੈਨੂੰ ✈ਮਲੇਸ਼ੀਆਂ✈ ਤੱਕ ਪਹੁੰਚਾ ਦਿੱਤਾ। 


46. ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ„
ਜੇ ਤੇਰੇ ਪੈਰਾਂ 'ਚੋ ਜੰਨਤ ਵਾਪਸ ਲੈ ਲਈ ਜਾਵੇ„
ਤੇ ਤੈਨੂੰ ਕਿਹਾ ਜਾਵੇ ਕੇ ਜੰਨਤ ਦੀ ਜਗ੍ਹਾ ਕੁੱਛ ਹੋਰ ਮੰਗ ਤਾਂ ਤੂੰ ਹੋਰ ਕੀ ਮੰਗੇਗੀ„
ਮਾਂ ਨੇ ਬਹੁਤ ਖੂਬਸੁਰਤ ਜਵਾਬ ਦਿੱਤਾ ਕੇ„
ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ„
ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆ ਅੱਗੇ ਹਰ
ਜੰਨਤ ਛੋਟੀ ਹੈ..।         
   
 
47. ਮਾਂ ਨੇ ਪੁੱਤ ਨੂੰ ਚਿੱਠੀਆਂ ਪਾਈਆਂ ਆਜਾ ਪੁੱਤਰਾਂ ਛੱਡ ਕਮਾਈਆ ,
ਆ ਕੇ ਹੱਥੀ ਤੋਂਰੀ ਮੈਨੂੰ ਆਖਰੀ ਵਾਰ ਮੈਂ ਤੱਕਣਾ ਤੈਨੂੰ , 
ਉੱਡਦਾ ਉੱਡਦਾ ਮੌਤ ਦਾ ਪੰਛੀ ਮੇਰੇ ਨੇੜੇ ਆ ਬੈਠਾ , 
ਕੀ ਕਰੇਗਾ ਪੌਂਡ ਤੇ ਡਾਲਰਾ ਨੂੰ ਜੇ ਤੂੰ ਮਾਂ ਗਵਾ ਬੈਠਾ।


48. ਹੈ ਰੱਬ ਤੋ ਉਚੀ„
ਕਦੇ ਵੀ ਮਾਂ ਰਵਾਈਏ ਨਾ„
ਰੂਹਾਂ ਵਾਲੇ ਮਿਲਦੇ ਮੁਸ਼ਕਿਲ„
ਜਿਸਮਾਂ ਪਿੱਛੇ ਗਵਾਈਏ ਨਾ..