Khalsa Panth Quotes in Punjabi|खालसा पंथ स्टेटस

Khalsa Panth Quotes

Khalsa-panth
1.ਜਨੁ ਨਾਨਕੁ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ।


2.ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ  ਕਿ ਜੋ ਆਪਿ ਜਪੈ ਅਵਰਨ ਨਾਮੂ ਜਪਾਵੈ।


3.ਤੂ ਮੇਰੋ ਪਿਆਰੋ ਤਾਂ ਕੈਸੀ ਭੂਖਾ ਤੂੰ ਮਨਿ ਵਸਿਆ ਲਗੈ ਨਾ ਦੂਖਾ।


4.ਸੂਖ ਮੈਂ ਬਹੂ ਸੰਗੀ ਦੁਖ ਮੈਂ ਸੰਗੀ ਨਾ ਕੋਈ ਕਹੁ ਨਾਨਕ ਹਰਿ ਭਜੁ ਮਨਾ। ਅੰਤਿ ਸਹਾਇ ਹੋਈ।


5.ਜਦੋਂ ਕੋਈ ਰਾਹ ਨਾ ਮਿਲ਼ੇ ਤਾਂ ਸਾਰਾ ਕੁਝ ਰੱਬ ਤੇ ਛੱਡ ਕੇ ਸਬਰ ਕਰਨਾ ਚਾਹੀਦਾ ਹੈ


6.ਜੋ ਪਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪਰਮਾਤਮਾ ਉਹਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ


7.ਇਕ ਐਬ ਮੇਰੀ ਦੁਨੀਆਂ ਵੇਖੇ , ਲੱਖ-ਲੱਖ ਲਾਹਨਤਾਂ ਪਾਵੇ।
ਲੱਖ ਐਬ ਮੇਰਾ ਸਤਿਗੁਰੂ ਵੇਖੇ, ਫਿਰ ਵੀ ਗਲ ਨਾਲ ਲਾਵੇ।


8.ਇਕ ਹੀ ਅਰਦਾਸ ਹੈ ਮੇਰੀ ਰੱਬ ਤੋਂ , ਮੇਰੇ ਉਹਨਾਂ ਗੁਨਾਹਾਂ ਨੂੰ ਬਖ਼ਸ਼ ਦੇ।ਜੋ ਮੇਰੀਆਂ ਦੁਆਵਾਂ ਨੂੰ ਕਬੂਲ ਨਹੀਂ ਹੋਣ ਦਿੰਦੇ।


9.ਜੋ ਮਿਲ ਗਿਆ ਉਹਦਾ ਸੁਕਰ ਕਰੀ, ਜੇ ਨਹੀਂ ਮਿਲਿਆ ਉਹਦਾ ਸਬਰ ਕਰੀ।
ਪੈਸਾ ਸਭ ਏਥੇ ਰਹਿ ਜਾਣਾ, ਜੇ ਕਰਨਾ  ਤਾਂ ਆਪਣੇ ਗੁਨਾਹਾਂ ਦੀ ਫਿਕਰ ਕਰੀਂ।

Khalsa Panth Quotes in Punjabi


10.ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,
ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।


11.ਵਾਹਿਗੁਰੂ ਤੇ ਹਮੇਸ਼ਾ ਭਰੋਸਾ ਰੱਖੋ, ਉਹ ਕੱਖਾਂ ਵਿਚੋਂ ਚੁੱਕ ਕੇ, ਲੱਖਾਂ ਵਿਚ ਕਰ ਦਿੰਦਾ ਹੈ।


12.ਕਿਰਪਾ ਤੂੰ ਐਨੀ ਕਰੀ ਰੱਖੀ ਮਾਲਕਾ, ਜਿੱਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ।


13.ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ। ਕਹਿ ਨਾਨਕ ਥਿਰੁ ਨਾ ਰਹੈ। 
ਜਿਉ ਬਾਲੂ ਕੀ ਭੀਤਿ।।


14.ਦੋਵੇਂ ਹਥ ਜੋੜ ਗਲ ਚ ਪਲ੍ਹਾਂ ਪਾ ਕੇ, ਜਦੋਂ ਕਰੇ ਸਿੱਖ ਤੇਰਾ ਅਰਦਾਸ।ਤੂੰ ਵੀ ਬੜਾ ਨੇੜੇ ਹੋ ਕੇ ਸੁਣਾ,ਤੇ ਫਿਰ ਕਾਰਜ ਆਉਂਦੇ ਰਾਸ।।


15.ਡੰਡ ਨਮਸਕਾਰ ਕਰੇ ਜਦੋਂ ਤੇਰਾ ਸਿੱਖ, 
ਆਪਣਾ ਆਪ ਸਮਰਪਣ ਕਰੇ।
ਤੂੰ ਵੀ ਬੜੇ ਪਿਆਰ ਨਾਲ ਉਹਦੇ ਦੁੱਖ ਸਾਰੇ ਹਰ ਲਵੇਂ।


16.ਦੁਆਵਾਂ ਚਾਹੀਦੀ ਨੇ ਇਕ ਤੇਰਾ ਪਿਆਰ, ਵਾਹਿਗੁਰੂ ਦੇ ਦਰਬਾਰ ਉੱਤੇ ਸੇਵਾ ਦੀ ਦਰਕਾਰ।
ਲੰਗਰ ਦੀਆਂ ਰੋਟੀਆਂ ਤੇ ਬੇਬੇ ਦਾ ਪਿਆਰ, ਜਪਦਾਂ ਹੀ ਰਵਾਂ ਮੈਂ ਬਸ ਸਤਨਾਮ ਇੱਕ ਉਂਕਾਰ।


17.ਕਾਇਨਾਤ ਤੇ ਨਹੀਂ ਕਰਤਾਰ ਤੇ ਭਰੋਸਾ ਰੱਖੀ, ਠੱਗੀ ਦੀ ਜਿੱਤ ਨਾਲੋਂ ਹਾਰ ਤੇ ਭਰੋਸਾ ਰੱਖੀ।


18.ਅਰਦਾਸ ਕਰਾਂ ਮੈਂ ਹਰ-ਸਵਾਸ
ਰੱਬਾ ਤੈਨੂੰ ਪਾਉਣ ਦੀ ਪੂਰੀ ਹੋ ਜਾਵੇ ਆਸ।

Khalsa panth Status


19.ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।


20.ਵਾਹਿਗੁਰੂ ਜੀ ਸਭ ਤੇਰੀ ਦਾਤ ਤੇਰੇ ਬਿਨ ਮੇਰੀ ਕੀ ਔਕਾਤ।


21.ਨਾਨਕ ਨਾਨਕ ਸੁਣੀਏ ਨਾਨਕ ਨਾਨਕ ਗਾਵੀਐ, ਨਾਨਕ ਨਾਮ ਜਹਾਜ਼ ਹੈ ਜੋ ਲੜ ਲੱਗੋ ਨਾਨਕ ਕੈ,
ਉਹਦਾ ਬੇੜਾ ਹੋ ਜਾਏ ਪਾਰ


22.ਹੇ ਬਖਸ਼ਣ ਹਾਰ ਸਭ ਨੂੰ ਸੁੱਖਾਂ ਦੀ ਦਾਤ ਬਖਸ਼ ਦੇ , ਸਭ ਹੱਸਦੇ-ਵਸਦੇ ਰਹਿਣ ਐਸੀ ਕੋਈ ਸੌਗਾਤ ਬਖਸ਼ ਦੇ।


23.ਅਸੀਂ ਤਾਂ ਤੇਰਾ ਨਾਮ ਲੈ ਕੇ ਸਾਰੇ ਕਾਰਜ ਕੀਤੇ ਨੇ, ਤੇ ਲੋਕ ਸਮਝਦੇ ਨੇ ਕਿ ਅਸੀਂ ਕਿਸਮਤ ਵਾਲੇ ਹਾਂ।


24.ਰੱਬ ਤੋਂ ਜਦੋਂ ਵੀ ਮੰਗੋ ਰੱਬ ਨੂੰ ਹੀ ਮੰਗੋ ਕਿਉਂਕਿ ਜਦੋਂ ਰੱਬ ਤੁਹਾਡਾ ਹੋ ਗਿਆ ਤਾਂ ਸਭ ਕੁਝ ਤੁਹਾਡਾ ਹੋ ਗਿਆ।


25.ਜੇ ਵਾਹਿਗੁਰੂ ਨੂੰ ਮੰਨਦੇ ਹੋ ਫਿਰ ਉਸ ਦੀ ਰਜ਼ਾ ਵਿੱਚ ਰਾਜ਼ੀ ਰਹੋ, ਜੇ ਮੰਨਦੇ ਹੀ ਨਹੀਂ ਫਿਰ ਸ਼ਿਕਾਇਤ ਕਿਸ ਗਲ ਦੀ ਕਰਦੇ ਆ।


26.ਬਾਬਾ ਨਾਨਕ ਇੱਕ ਤੂੰ ਮੇਰਾ ਸਹਾਰਾ ਏ। ਮੈਂ ਪਾਪੀ ਤੂੰ ਬਖਸ਼ਣਹਾਰਾ ਹੈ।


27.ਵਾਹਿਗੁਰੂ ਜੀ ਨਾਲ ਜੋ ਜੁੜਦਾ ਉਹ ਕਦੇ ਖਾਲੀ ਨਹੀਂ ਮੁੜਦਾ।।


28.ਮੇਰੀ ਮੇਰੀ ਕਰਦਾ ਬੰਦਾ ਮਰ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਬੰਦਾ ਤਰ ਜਾਂਦਾ।

Khalsa Panth Slogan in Punjabi


29.ਅਕਾਲ ਪੁਰਖ ਵਿੱਚ ਭਰੋਸਾ ਰੱਖਣ ਵਾਲਾ ਇਨਸਾਨ ਨੂੰ ਕੋਈ ਵੀ ਮੁਸੀਬਤ ਤੋੜ ਨਹੀਂ ਸਕਦੀ ਹੈ।


30.ਗੁਰਬਾਣੀ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਲਿਖੇ ਹੋਏ ਸ਼ਬਦ ਅਸੀਂ ਕਦੇ ਨਹੀਂ ਬਦਲ ਸਕਦੇ, ਪਰ ਇਹ ਸ਼ਬਦ ਸਾਨੂੰ ਬਦਲ ਦੇਣ ਦੀ ਤਾਕਤ ਰੱਖਦੇ ਹਨ।


31.ਵਾਹਿਗੁਰੂ ਤੇ ਯਕੀਨਨ ਉਹ ਤਾਕਤ ਹੈ, ਜੋ ਪੱਥਰ ਨੂੰ ਵੀ ਹੀਰਾ ਬਣਾ ਸਕਦੀ ਹੈ।


32.ਨੀਅਤ ਸਾਫ ਕਰਮ ਚੰਗੇ ਤੇ ਸੋਚ ਉੱਚੀ ਹੋਵੇ ਤਾਂ ਉਹ ਹੈ ਵਹਿਗੁਰੂ ਆਪੇ ਬਾਦਸ਼ਾਹ ਬਣਾ ਦਿੰਦਾ ਹੈ।


33.ਲੋਕ ਰੰਗ ਬਦਲਦੇ ਨੇ ਵਾਹਿਗੁਰੂ ਵਕਤ ਬਦਲਦਾ ਹੈ।


34.ਲੋਕ ਗਰੀਬੀ ਦੇਖ ਕੇ ਰਿਸ਼ਤਾ ਤੋੜਦੇ ਆ।  ਤੇ ਵਾਹਿਗੁਰੂ ਗਰੀਬੀ ਦੇਖ ਕੇ ਰਿਸ਼ਤਾ ਜੋੜਦਾ ਆ।


35.ਸਬਰ ਕਰਨ ਵਾਲੇ ਹਮੇਸ਼ਾ ਸੁਕੂਨ ਚ ਰਹਿੰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਵਾਹਿਗੁਰੂ ਭਲੀ ਕਰੇਗਾ।


36.ਘੜੀ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤਾਂ ਵਾਹਿਗੁਰੂ ਹੀ ਠੀਕ ਕਰਦਾ ਹੈ।


37.ਹੇ ਮੇਰੇ ਵਾਹਿਗੁਰੂ ਇੰਨੀ ਕਿਰਪਾ ਬਣਾਈ ਰੱਖੀ, ਜੋ ਰਾਸਤਾ ਸਹੀ ਹੋਵੇ ਬਸ ਉਸੇ ਤੇ ਹੀ ਚਲਾਈ ਰੱਖੀ।


38.ਉਸ ਦਾ ਹਰ ਦੁੱਖ ਮੁੱਕ ਜਾਂਦਾ ਹੈ ਜੋ ਵਾਹਿਗੁਰੂ ਅੱਗੇ ਝੁਕ ਜਾਂਦਾ ਹੈ।

39.ਕੈਸੀ ਤੇਰੀ ਬਾਣੀ ਬਾਬਾ ਜੋ ਤਨ ਮਨ ਸਾਰਾ ਸਾਫ਼ ਕਰੇ, ਕੀ ਸਿਫ਼ਤ ਕਰਾਂ ਤੇਰੀ ਬਾਬਾ ਨਾਨਕ ਤੂੰ ਪਾਪਿਆਂ ਨੂੰ ਵੀ ਮਾਫ਼ ਕਰੇ।

Khalsa Panth Quotes in Punjabi


40.ਚਾਹੇ  ਝੂਠੇ ਆਂ ਚਾਹੇ ਸੱਚੇ ਆਂ, ਭੁੱਲਾਂ ਚੁੱਕਾਂ ਮਾਫ ਕਰੀਂ ਵਾਹਿਗੁਰੂ ਅਸੀਂ ਤੇਰੇ ਹੀ ਤਾਂ ਬੱਚੇ ਆ।


41.ਜਦੋਂ ਰਿਸ਼ਤਾ ਉਸ ਸੱਚੇ ਵਾਹਿਗੁਰੂ ਨਾਲ ਹੋਵੇ ਤਾਂ ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ ਰਹਿੰਦਾ।


42.ਹੇ ਵਾਹਿਗੁਰੂ ਸੁੱਖ ਦੇਣਾ ਤਾਂ ਇਨ੍ਹਾਂ ਦਿਉ ਕਿ ਹੰਕਾਰ ਨਾ ਆਵੇ, ਦੁੱਖ ਦੇਣਾ ਤਾਂ ਏਨਾ ਦਿਉ ਕੇ ਮੇਰਾ ਕਦੇ ਵਿਸ਼ਵਾਸ ਨਾ ਜਾਵੇ।


43.ਫ਼ਿਕਰ ਚ ਰਹਿ ਕੇ ਇਨਸਾਨ ਪਰੇਸ਼ਾਨ ਹੁੰਦਾ ਹੈ। ਇਸ ਲਈ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਖੁਸ਼ੀਆਂ ਹੀ ਮਿਲਣ ਗਿਆਂ


44.ਹੱਥ ਨਾਲ ਕੀਤਾ ਹੋਇਆ ਦਾਨ ਅਤੇ ਮੂੰਹ ਨਾਲ ਜਾਪਿਆਂ ਹੋਇਆ ਵਾਹਿਗੁਰੂ ਦਾ ਨਾਮ ਕਦੇ ਵੀ ਵਿਅਰਥ ਨਹੀਂ ਜਾਂਦਾ।

ਹੋਰ ਪੜ੍ਹੋ :- 

Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post